100 Baggers: Stocks That Return 100-To-1 And How To Find Them (100 ਬੈਗਰਜ਼: 1 ਦਾ 100 ਬਣਾਉਣ ਵਾਲੇ ਸ਼ੇਅਰ ਅਤੇ ਉਹਨਾਂ ਨੂੰ ਕਿਵੇਂ ਲੱਭੀਏ) - Punjabi(Paperback, Punjabi, Christopher W. Mayer (ਕ੍੍ਰ
ਰਿਸਟੋਫਰ ਮੇਅਰ) & ਕੁਲਵੀਰ ਸਿੰਘ ਸੋਹਪਾਲ)
Quick Overview
Product Price Comparison
1 ਦਾ 100 ਬਣਾਉਣ ਵਾਲੇ ਸ਼ੇਅਰ ਅਤੇ ਉਹਨਾਂ ਨੂੰ ਕਿਵੇਂ ਲੱਭੀਏਇਹ ਕਿਤਾਬ 100 ਬੈਗਰਜ਼ ਬਾਰੇ ਹੈ। ਇਹ ਉਹ ਸ਼ੇਅਰ ਹਨ ਜੋ ਹਰ $1 ਨਿਵੇਸ਼ ਦੇ ਬਦਲੇ $100 ਰਿਟਰਨ ਦਿੰਦੇ ਹਨ। ਇਸਦਾ ਮਤਲਬ ਹੈ ਕਿ $10,000 ਦਾ ਨਿਵੇਸ਼ $1,000,000 ਵਿੱਚ ਬਦਲ ਜਾਂਦਾ ਹੈ। ਕ੍ਰਿਸ ਮੇਅਰ ਉਹਨਾਂ ਸ਼ੇਅਰਾਂ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਹ ਇੱਕ ਹੈਰਾਨ ਕਰਨ ਵਾਲੀ ਖੋਜ ਜਾਪਦੀ ਹੈ, ਜਿਸ ਵਿੱਚ ਸਫਲਤਾ ਦੀ ਸਭ ਤੋਂ ਘੱਟ ਸੰਭਾਵਨਾ ਹੈ, ਪਰ ਜਦੋਂ ਮੇਅਰ ਨੇ ਪਿਛਲੇ ਸਮੇਂ ਦੇ 100-ਬੈਗਰਜ਼ ਦਾ ਅਧਿਐਨ ਕੀਤਾ, ਤਾਂ ਕੁਝ ਸਪੱਸ਼ਟ ਪੈਟਰਨ ਉੱਭਰ ਕੇ ਸਾਹਮਣੇ ਆਏ। ਇਸ ਕਿਤਾਬ ਵਿੱਚ ਤੁਸੀਂ 100-ਬੈਗਰਜ਼ ਸ਼ੇਅਰਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਸਿੱਖੋਗੇ ਅਤੇ ਤੁਸੀਂ ਇਹ ਵੀ ਸਿੱਖੋਗੇ ਕਿ ਕੋਈ ਵੀ ਅਜਿਹਾ ਕਿਵੇਂ ਕਰ ਸਕਦਾ ਹੈ। ਇਹ ਸੱਚਮੁੱਚ ਹਰ ਵਿਅਕਤੀ ਦਾ ਦ੍ਰਿਸ਼ਟੀਕੋਣ ਹੈ। ਤੁਹਾਨੂੰ MBA ਜਾਂ ਵਿੱਤੀ ਡਿਗਰੀ ਦੀ ਲੋੜ ਨਹੀਂ ਹੈ। ਤੁਹਾਨੂੰ ਸਿਰਫ਼ ਕੁਝ ਬੁਨਿਆਦੀ ਵਿੱਤੀ ਧਾਰਨਾਵਾਂ ਦੀ ਲੋੜ ਹੈ, ਜਿਵੇਂ ਕਿ ਢੰਗ ਜਾਂ ਤਕਨੀਕਾਂ ਜੋ ਤੁਹਾਨੂੰ ਤੁਹਾਡੇ ਸ਼ੇਅਰਾਂ ਅਤੇ ਨਿਵੇਸ਼ਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਇਹ ਕਿਤਾਬ ਹਮੇਸ਼ਾ ਵਿਹਾਰਕਤਾ 'ਤੇ ਜ਼ੋਰ ਦਿੰਦੀ ਹੈ, ਇਸ ਲਈ ਮਹੱਤਵਪੂਰਨ ਨੁਕਤਿਆਂ ਨੂੰ ਦਰਸਾਉਣ ਲਈ ਬਹੁਤ ਸਾਰੀਆਂ ਕਹਾਣੀਆਂ ਅਤੇ ਕਿੱਸੇ ਹਨ। ਜੇਕਰ ਤੁਸੀਂ ਆਪਣੇ ਸ਼ੇਅਰਾਂ ਤੋਂ ਵਧੇਰੇ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ। ਭਾਵੇਂ ਤੁਹਾਨੂੰ ਕਦੇ ਵੀ 100-ਬੈਗਰ ਸ਼ੇਅਰ ਨਾ ਮਿਲੇ, ਪਰ ਇਹ ਕਿਤਾਬ ਵੱਡੇ ਜੇਤੂ ਸ਼ੇਅਰ ਲੱਭਣ ਵਿੱਚ ਤੁਹਾਡੀ ਮਦਦ ਕਰੇਗੀ, ਜੋ ਤੁਹਾਨੂੰ ਵਧੀਆ ਰਿਟਰਨ ਦੇਣਗੇ ਅਤੇ ਇਹ ਕਿਤਾਬ ਤੁਹਾਨੂੰ ਉਹਨਾਂ ਬੇਕਾਰ ਅਤੇ ਸੁਸਤ ਸ਼ੇਅਰਾਂ ਤੋਂ ਦੂਰ ਰੱਖੇਗੀ ਜੋ ਜ਼ਿਆਦਾ ਰਿਟਨਰ ਨਹੀਂ ਦਿੰਦੇ।